top of page
  • Writer's pictureAdv. Prabhjot

ਮੇਰੇ ਅਲਫਾਜ਼ ਤੇ ਉਹ | My Words & He

Updated: May 7, 2021

ਮੇਰੇ ਅਲਫਾਜ਼ ਤੇ ਉਹ

( ਇਕ ਰੂਹ ਜੋ ਸਦਾ ਮੇਰੇ ਅੰਗ ਸੰਗ ਹੈ ਸਾਥੀ ਬਣ ਕੇ )



ਮੈਂ ਤੇਰੀਆਂ ਯਾਦਾਂ ਨੂੰ ਪਿਰੋਣਾ ਚਾਹੁੰਦੀ ਹਾਂ,

ਆਪਣੀ ਕਲਮ ਨਾਲ

ਲਫ਼ਜ਼ਾਂ ਦੀ ਮਾਲਾ 'ਚ।।


ਕੋਸ਼ਿਸ਼ ਤੇ ਬਹੁਤ ਕਰਦੀ ਹਾਂ,

ਪਰ ਹਰ ਵਾਰੀ ਅੱਖਰ ਖਿੰਡ-ਪੁੰਡ ਜਾਂਦੇ ਨੇ।।


ਉਹ ਕਿਹੜੇ ਲਫ਼ਜ਼ ਨੇ

ਜੋ ਤੈਨੂੰ ਬਿਆਨ ਕਰਨ,

ਏਸੇ ਭਾਲ ਵਿੱਚ ਜ਼ਿੰਦਗੀ ਬਤੀਤ ਹੋ‌ ਰਹੀ ਹੈ।।


ਤੇਰੀਆਂ ਯਾਦਾਂ ਨੂੰ, ਤੇਰੇ ਅਹਿਸਾਸ ਨੂੰ

ਲਫ਼ਜ਼ੀ ਰੂਪ ਦੇਣਾ

ਹੋਲੀ-ਹੋਲੀ ਸਿੱਖ ਰਹੀ ਹਾਂ।।


ਮੈਂ ਤੈਨੂੰ ਹਰ ਦਿਨ

ਥੋੜਾ-ਥੋੜਾ ਲਿਖ ਰਹੀ ਹਾਂ।।


ਲੇਖਿਕਾ

ਪ੍ਰਭਜੋਤ ਕੁਮਾਰੀ (ਵਕੀਲ)

Books You Must Read-


611 views2 comments

Recent Posts

See All

2 Comments


pawanbrar119
Apr 08, 2021

Nice one! Hats off to you

Like

Vimal Mahajan
Vimal Mahajan
Apr 08, 2021

ਬਹੁਤ ਸੋਹਣਾ

Like
Subscribe For Latest Updates

Thanks for subscribing!

bottom of page