ਕਹਿਰ ਕੋਰੋਨਾ ਦਾ
ਥਾਂ ਥਾਂ ਕੋਰੋਨਾ ਦਾ ਪਸਾਰਾ,
ਦੁਖੀ ਹੋਇਆ ਸੰਸਾਰ ਹੈ ਸਾਰਾ |
ਸਾਡੇ ਹਾਕਮਾਂ ਨੂੰ ਸਾਰ ਨਾ ਕਾਈ,
ਦੁਖੀ ਹੋਈ ਸਾਰੀ ਲੋਕਾਈ |
ਆਕਸੀਜਨ ਦੀ ਖਾਟ ਹੈ ਆਈ,
ਵਿਦੇਸ਼ਾਂ ਤੋ ਫਿਰ ਧਨ ਹੈ ਆਇਆ
ਹਾਕਮਾਂ ਨੇ ਆਪਣਾ ਤੱਪੜ ਵਿਛਾਇਆ |
ਗੰਢ ਭਾਰੀ ਹੋਣ ਤੇ ਬੰਨ ਲੈਣਗੇ,
ਆਪਣੇ ਅੰਦਰੀ ਸਾਂਭ ਲੈਣਗੇ |
ਪਰਜਾ ਦੇ ਦੁਖੀ ਹੋਣ ਦਾ ਦੁਖ ਨਾ ਕਾਈ,
ਦੁਖੀ ਹੋ ਗਈ ਸਾਰੀ ਲੋਕਾਈ |
ਸਰਬੱਤ ਦੇ ਭਲੇ ਦੀ ਗੱਲ ਓਹੀ ਕਰਦਾ,
ਜੋ ਗੁਰੂ ਦਾ ਸਿੱਖ ਕਹਾਂਦਾ |
ਕੋਰੋਨਾ ਦੇ ਵਿਚ ਮੂਹਰੇ ਹੋ ਕੇ,
ਹਰ ਦੁਖੀ ਦੀ ਸਾਰ ਹੈ ਲੈਦਾ |
ਲੇਖਿਕਾ
Best Books In Punjabi To Read-
Σχόλια