top of page
Writer's pictureMrs. Paramjit Kaur

ਮੈਨੂੰ ਭਰਮ ਵਿੱਚ ਰਹਿਣ ਦੇ

Updated: Apr 12, 2022

ਮੈਨੂੰ ਭਰਮ ਵਿੱਚ ਰਹਿਣ ਦੇ


ਮੈਂ ਸੁਹਣੇ ਭਰਮ 'ਚ ਰਹਿਣਾ ਚਾਹੁੰਦੀ ਹਾਂ ,

ਮੈਨੂੰ ਭਰਮ ਵਿੱਚ ਰਹਿਣ ਦੇ |


ਮੈਂ ਤੇਰੇ ਸੋਹਣੇ - ਸੁਹਜ ਅਕਸ ਚ

ਜੀਣਾ ਚਾਹੁੰਦੀ ਹਾਂ, ਜੀਣ ਦੇ |


ਜੋ ਤੱਸਵਰ ਸੀ ਤੇਰਾ

ਸੋਹਣਾ ਸਾਫ਼ ਨਿਰਮਲ ਜਾਲ ਵਰਗਾ,

ਮੈਂ ਉਸੇ ਵਿੱਚ ਗੋਤਾ ਲਾਉਣਾ ਚਾਹੁੰਦੀ ਹਾਂ,

ਗੋਤਾ ਲਾਉਣ ਦੇ |


ਜੇ ਯਥਾਰਥ ਏਨਾ ਕੋਹਝਾ ਹੁੰਦਾ ਏ ,

ਜਿਨ੍ਹਾਂ ਤੂੰ ਹੋ ਗਿਆ ਏ ,

ਫਿਰ ਮੈਨੂੰ ਕਲਪਨਾ ਚ ਹੀ ਰਹਿਣ ਦੇ,


ਮੈਂ ਸੁਹਣੇ ਭਰਮ 'ਚ ਰਹਿਣਾ ਚਾਹੁੰਦੀ ਹਾਂ ,

ਮੈਨੂੰ ਭਰਮ ਵਿੱਚ ਰਹਿਣ ਦੇ |





ਲੇਖਿਕਾ

ਪਰਮਜੀਤ ਕੌਰ


58 views0 comments

Recent Posts

See All

Comments


Subscribe For Latest Updates

Thanks for subscribing!

bottom of page